ਮੁੱਖ ਪੰਨਾGBP / LBP • ਮੁਦਰਾ
add
GBP / LBP
ਪਿਛਲੀ ਸਮਾਪਤੀ
1,15,794.88
ਬਜ਼ਾਰ ਦੀਆਂ ਖਬਰਾਂ
ਪਾਊਂਡ ਸਟਰਲਿੰਗ ਬਾਰੇ
ਪਾਊਂਡ ਸਟਰਲਿੰਗ, ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਬਰਤਾਨਵੀ ਅੰਟਾਰਕਟਿਕ ਰਾਜਖੇਤਰ ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ ਦੀ ਅਧਿਕਾਰਕ ਮੁਦਰਾ ਹੈ। ਇਹਨੂੰ ਅੱਗੋਂ 100 ਪੈਂਸ ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ। Wikipediaਲੈਬਨਾਨੀ ਪੌਂਡ ਬਾਰੇ
ਲਿਬਨਾਨੀ ਪਾਊਂਡ ਲਿਬਨਾਨ ਦੀ ਮੁਦਰਾ ਇਕਾਈ ਹੈ। ਇੱਕ ਪਾਊਂਡ ਵਿੱਚ 100 ਪਿਆਸਤਰੇ ਹੁੰਦੇ ਹਨ ਪਰ ਮਹਿੰਗਾਈ ਕਰ ਕੇ ਇਹ ਬੇਕਾਰ ਹੋ ਚੁੱਕੇ ਹਨ। ਪਹਿਲੀ ਸੰਸਾਰ ਜੰਗ ਤੋਂ ਵਲੋਂ ਪਹਿਲਾਂ ਓਟੋਮਨ ਲੀਰਾ ਇਸਤੇਮਾਲ ਕੀਤਾ ਜਾਂਦਾ ਸੀ। ਓਟੋਮਨ ਸਾਮਰਾਜ ਦੇ ਪਤਨ ਦੇ ਬਾਅਦ 1918 ਵਿੱਚ ਮਿਸਰੀ ਪਾਉਂਡ ਦਾ ਚਲਣ ਸ਼ੁਰੂ ਹੋ ਗਿਆ। ਸੀਰੀਆ ਅਤੇ ਲੇਬਨਾਨ ਉੱਤੇ ਫ਼ਰਾਂਸ ਦੇ ਕਾਬੂ ਦੇ ਬਾਅਦ ਦੋਨਾਂ ਦੇਸ਼ਾਂ ਲਈ ਇੱਕ ਨਵੀਂ ਮੁਦਰਾ ਸੀਰੀਅਨ ਪਾਉਂਡ ਜਾਰੀ ਕੀਤਾ ਗਿਆ, ਜੋ ਫਰਾਂਸੀਸੀ ਫਰੈਂਕ ਨਾਲ ਜੁੜਿਆ ਹੋਇਆ ਸੀ। ਲੇਬਨਾਨ ਨੇ 1924 ਤੋਂ ਆਪਣੇ ਸਿੱਕੇ ਅਤੇ 1925 ਤੋਂ ਆਪਣੇ ਬੈਂਕਨੋਟ ਜਾਰੀ ਕੀਤੇ। 1939 ਵਿੱਚ ਲੇਬਨਾਨ ਦੀ ਮੁਦਰਾ ਆਧਿਕਾਰਿਕ ਤੌਰ ਉੱਤੇ ਸੀਰੀਆ ਦੀ ਮੁਦਰਾ ਤੋਂ ਵੱਖ ਹੋ ਗਈ। 1941 ਵਿੱਚ ਫ਼ਰਾਂਸ ਉੱਤੇ ਨਾਜੀ ਜਰਮਨੀ ਦੇ ਕਬਜੇ ਦੇ ਬਾਅਦ ਫਰੈਂਕ ਨਾਲੋਂ ਮੁਦਰਾ ਦਾ ਸੰਬੰਧ ਟੁੱਟ ਗਿਆ, ਲੇਕਿਨ ਲੜਾਈ ਦੇ ਅੰਤ ਦੇ ਬਾਅਦ ਫਿਰ ਜੁੜ ਗਿਆ, ਲੇਕਿਨ ਆਖ਼ਿਰਕਾਰ 1949 ਵਿੱਚ ਇਹ ਮੁਦਰਾ ਇਕਾਈ ਆਜਾਦ ਹੋ ਗਈ। Wikipedia